This is Image test. Description of a news comes here.


ਵਾਸ਼ਿੰਗਟਨ : ਅਮਰੀਕਾ ਦੀ ਇਕ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਦੇ ਗੁਜਰਾਤ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ 2002 ਦੇ ਗੁਜਰਾਤ ਦੰਗਿਆਂ ਵਿਚ ਉਸ ਦਾ ਨਾਮ ਬੋਲਦਾ ਹੈ।
ਕੌਮਾਂਤਰੀ ਪੱਧਰ ’ਤੇ ਧਾਰਮਿਕ ਆਜ਼ਾਦੀ ਬਾਰੇ ਅਮਰੀਕਾ ਨੇ ਦੋ ਪਾਰਟੀਆਂ ’ਤੇ ਆਧਾਰਤ ਕਮਿਸ਼ਨ ਦੀ ਵਾਈਸ ਚੇਅਰਪਰਸਨ ਕੈਟਰੀਨਾ ਲੈਂਟੋਸ ਸਵੈਟ ਨੂੰ ਜਦੋਂ ਭਾਰਤ ’ਚ ਮੁੱਖ ਵਿਰੋਧੀ ਧਿਰ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਮੋਦੀ ਨੂੰ ਪੇਸ਼ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਭਾਰਤ ਦੇ ਅਗਲੇ ਨੇਤਾ ਬਾਰੇ ਕਿਸੇ ਹੋਰ ਮੁਲਕ ਜਾਂ ਵਿਅਕਤੀ ਨੇ ਨਹੀਂ ਦੱਸਣਾ, ਇਹ ਤਾਂ ਭਾਰਤ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਹ ਜ਼ਰੂਰ ਧਿਆਨ ਨਾਲ ਪਰਖ ਲੈਣ ਕਿ ਉਹ ਕਿਸ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਉਣ ਲੱਗੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ। ਮੋਦੀ ਵਿਰੁੱਧ ਭਾਰਤੀ ਅਦਾਲਤਾਂ ’ਚ ਕੋਈ ਸਬੂਤ ਵੀ ਪੇਸ਼ ਨਾ ਹੋਣ ਦੇ ਸੁਆਲ &rsquo       Read More ...


ਸਾਨ ਫਰਾਂਸਿਸਕੋ- ਹੁਣ ਅੰਨ੍ਹੇਵਾਹ ਬਿਜਲੀ ਦੇ ਵਰਤੋਂ ਨਾਲ ਕਿਸੇ ਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਰਾਤ ਨੂੰ ਰੋਸ਼ਨੀ ਲਈ ਸਟਰੀਟ ਲਾਈਟਾਂ
ਦਾ ਨਹੀਂ ਸਗੋਂ ਦਰਖਤਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਨਾ ਸਿਰਫ ਬਿਜਲੀ ਉਤਪਾਦਨ ਵਿਚ ਖਰਚ ਹੋ ਰਹੇ ਕੁਦਰਤੀ ਸੋਮਿਆਂ ਦੀ ਬਚਤ ਹੋਵੇਗੀ, ਸਗੋਂ ਸ਼ਹਿਰਾਂ ਵਿਚ ਦਰਖਤ ਬੀਜਣ ਦੇ ਰੁਝਾਨ ਨੂੰ ਵਧਾਇਆ ਜਾ ਸਕੇਗਾ। ਅਮਰੀਕਾ ਰਾਜ ਕੈਲੀਫੋਰਨੀਆ ਦੇ ਸਾਨ ਫਰਾਂਸਿਸਕੋ ਸ਼ਹਿਰ ਦੇ ਵਿਗਿਆਨੀ ਅਤੇ ਉਦਯੋਗਪਤੀ ਅਮਿਰਾਵ ਡਰੋਰੀ ਦੀ ਮੰਨੀਏ ਤਾਂ ਜੀਨ ਖੋਜ ਰਾਹੀਂ ਅਜਿਹੇ ਛੋਟੇ ਦਰਖਤਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੋਂ ਜੂਗਨੂ ਵਾਂਗ ਰੌਸ਼ਨੀ ਫੈਲਾਉਣ ਵਾਲੇ ਪ੍ਰੋਟੀਨ ਦਾ ਰਿਸਾਅ ਹੁੰਦਾ ਰਹੇ। ਡਰੋਰੀ ਅਜਿਹੇ ਭਵਿੱਖ ਦੀ ਕਲਪਨਾ ਕਰ ਰਹੇ ਹਨ ਜਦੋਂ ਇਸ ਤਰ੍ਹਾਂ ਦੇ ਬੂਟੇ ਰੋਡ ਲੈਂਪਾਂ ਦੀ ਥਾਂ ਲੈ ਲੈਣਗੇ। ਡਰੋਰੀ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਇਹ ਬਹੁਤ ਮਜ਼ੇਦਾਰ ਹੋਵੇਗਾ। ਇਹ ਧਰਤੀ ਰੌਸ਼ਨੀ ਫੈਲਾਉਣ ਵਾਲੇ ਬੂਟ       Read More ...


ਬੋਸਟਨ : ਭਾਰਤੀ-ਅਮਰੀਕੀ ਲੋਕ, ਭ੍ਰਿਸ਼ਟਾਚਾਰ ਵਿਰੋਧੀ ਆਗੂ ਅੰਨਾ ਹਜ਼ਾਰੇ ਦੀ ਦੋ ਹਫਤੇ ਦੀ
ਅਮਰੀਕਾ ਫੇਰੀ ਦੌਰਾਨ ਉਸ ਦਾ ਸ਼ਾਨਦਾਰ ਸਵਾਗਤ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਅਜਿਹਾ ਸਵਾਗਤ ਤੇ ਪ੍ਰਾਹੁਣਚਾਰੀ ਹਾਲੀਆ ਸਮਿਆਂ ’ਚ ਕਿਸੇ ਗ਼ੈਰ-ਸਿਆਸੀ ਭਾਰਤੀ ਆਗੂ ਨੂੰ ਨਸੀਬ ਨਹੀਂ ਹੋਈ।
ਅਮਰੀਕਾ ’ਚ ਆਪਣੇ ਪੜਾਅ ਦੌਰਾਨ ਅੰਨਾ ਹਜ਼ਾਰੇ ਦੇਸ਼ ਭਰ ’ਚ ਵੱਖ-ਵੱਖ ਥਾਈਂ ਜਾਣਗੇ, ਪਰ ਇਸ ਤੋਂ ਪਹਿਲਾਂ ਨਿਊਯਾਰਕ ’ਚ ਹੋਣ ਵਾਲੀ ਭਾਰਤ ਦੇ ਆਜ਼ਾਦੀ ਦਿਵਸ ਦੀ ਪਰੇਡ ਦੀ ਅਗਵਾਈ ਕਰਨਗੇ। ਇਸ ਪਰੇਡ ’ਚ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ। ਉਹ ਨਿਊਯਾਰਕ ਦੇ ਸ਼ੇਅਰ ਬਾਜ਼ਾਰ ਨਸਦਕ ਦੀ ਘੰਟੀ ਵਜਾਉਣਗੇ ਤੇ ਸਾਊਥ ਕੈਰੋਲੀਨਾ ਦੀ ਭਾਰਤੀ-ਅਮਰੀਕੀ ਗਵਰਨਰ ਨਿੱਕੀ ਰੰਧਾਵਾ ਹੇਲੀ ਨਾਲ ਰਾਤਰੀ ਭੋਜਨ ਕਰਨਗੇ।
76 ਸਾਲਾ ਹਜ਼ਾਰੇ 16 ਅਗਸਤ ਨੂੰ ਨਿਊਯਾਰਕ ਪੁੱਜਣਗੇ। ਉਹ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਹੈੱਡ-ਕੁਆਰਟਰਜ਼ ਜਾਣਗੇ, ਅਮਰੀਕੀ ਕਾਨੂੰਨਸਾਜ਼ਾਂ ਨੂੰ ਮਿਲਣਗੇ ਤੇ ਇਸ ਤੋਂ ਇਲਾਵਾ ਸਾਨ ਫਰਾਂਸਿਸਕੋ-ਮੇਰੀਲੈਂਡ ਵ੍ਹਾ       Read More ...


 

ਲੁਧਿਆਣਾ : ਨਾਮਧਾਰੀ ਸੰਪਰਦਾ ਦੇ ਮੌਜੂਦਾ ਗੱਦੀਨਸ਼ੀਨ ਠਾਕੁਰ ਉਦੈ ਸਿੰਘ ’ਤੇ ਇੰਗਲੈਂਡ ਵਿਚ ਇਕ ਧਾਰਮਿਕ ਸਮਾਗਮ  ਦੌਰਾਨ ਹਮਲਾ ਹੋਇਆ ਹੈ। ਇਹ ਖ਼ਬਰ
ਪਹੁੰਚਣ ਬਾਅਦ ਭੈਣੀ ਸਾਹਿਬ ਸਣੇ ਪੰਜਾਬ ਭਰ ਦੀਆਂ ‘ਨਾਮਧਾਰੀ ਸੰਗਤਾਂ’ ਵਿਚ ਰੋਹ ਅਤੇ ਸੋਗ ਦਾ ਮਾਹੌਲ ਹੈ। ਸੰਪਰਦਾ ਦੇ ਦੋਵਾਂ ਧੜਿਆਂ ਵਿਚ ਚੱਲ ਰਹੀ ਖਹਿਬਾਜ਼ੀ ਕਾਰਨ ਪ੍ਰਸ਼ਾਸਨ ਨੇ ਭੈਣੀ ਸਾਹਿਬ ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਮੁੱਢਲੇ ਇਲਾਜ ਤੋਂ ਬਾਅਦ ਸਤਿਗੁਰ ਠਾਕੁਰ ਉਦੈ ਸਿੰਘ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਇੱਥੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਨਾਮਧਾਰੀਆਂ ਵੱਲੋਂ ਠਾਕੁਰ ਉਦੈ ਸਿੰਘ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ। ਭੈਣੀ ਸਾਹਿਬ ਵਿਖੇ ਖਾਮੋਸ਼ੀ ਪਸਰੀ ਹੋਈ ਸੀ। ਕੋਈ ਵੀ ਵਿਅਕਤੀ ਇਸ ਸਬੰਧ ਵਿਚ ਗੱਲ ਕਰਨ ਨੂੰ ਤਿਆਰ ਨਹੀਂ। ਅੱਜ ਡੇਰਾ ਸਾਹਿਬ ਵਿਚ ਹੋਈਆਂ ਮੀਟਿੰਗਾਂ ਨੂੰ ਵੀ ਪੂਰੀ ਤਰ੍ਹਾਂ ਗੁਪਤ       Read More ...


ਐਡਮਿੰਟਨ : ਐਡਮਿੰਟਨ ਦੀ ਸਿੱਖ ਫੈਡਰੇਸ਼ਨ ਵੱਲੋ ਹਰ ਸਾਲ ਕਰਵਾਏ ਜਾਂਦੇ ਸਿੱਖ ਹੈਰੀਟੇਜ ਮੇਲੇ ਦੀ ਸਮਾਪਤੀ ਵਾਲੇ ਦਿਨ ਲੱਗੇ ਖੁੱਲੇ ਅਖਾੜੇ 'ਚ ਨਿਸ਼ਾ ਬਰਾੜ ਚੰਡੀਗੜ੍ਹ, ਰਣਯੋਧ ਹੇਅਰ ਤੋਂ ਇਲਾਵਾ ਪੰਜਾਬੀ ਗਾਇਕ ਗਿੱਲ ਹਰਦੀਪ ਵੱਲੋ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਸੈਂਕੜੇ ਦਰਸ਼ਕਾਂ ਨੇ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਆਨੰਦ ਮਾਣਿਆ। ਰਾਜੂ ਦੱਧਾਹੂਰੀਆਂ ਦੀ ਕਲਮ ਤੋਂ ਤਿਆਰ 'ਪੰਜਾਬ ਮੇਰੇ ਦੀਏ ਧਰਤੀਏ ਨੀ ਫੁੱਲ ਪੱਤੀਆਂ ਵਿਚ ਕਿਉ ਤਾਰਦੇ ਹੋ, ਮਾਵਾਂ ਨੂੰ ਤਾਂ ਰੱਬ ਮੰਨਦੇ ਧੀਆਂ ਕੁੱਖਾਂ ਵਿਚ ਕਿਉੁਂ ਮਾਰਦੇ ਹੋ' ਅਤੇ ਇਕ ਹੋਰ ਗੀਤ 'ਤੁਸੀ ਥਾਂ-ਥਾਂ ਮਹਿਲ ਪਵਾ ਤੇ ਖੁਦ ਵਿਚ ਵੱਸਦੇ ਕੱਚਿਆ ਦੇ ਭੱਠਿਆ ਤੇ ਕੰਮ ਕਰਨ ਵਾਲਿਓ' ਗੀਤ ਪ੍ਰੋਗਰਾਮ ਦਾ ਸਿਖਰ ਹੋ ਨਿਬੜਿਆਂ। ਇਸ ਤੋ ਇਲਾਵਾ ਨਿਸ਼ਾ ਬਰਾੜ ਨਾਲ ਮਿਲ ਕੇਂ ਚਮਕੀਲੇ ਦਾ ਦੋਗਾਣਾ ਵੀ ਪੇਸ਼ ਕੀਤਾ ਗਿਆ ।ਦੂਜੇ ਦਿਨ ਦੇ ਪ੍ਰੋਗਰਾਮ ਵਿਚ ਬੱਚਿਆ ਦੀਆਂ ਦੌੜਾਂ, ਬੀਬੀਆਂ ਦੀ ਮਿਊਜ਼ੀਕਲ ਚੇਅਰ ਤੋ ਇਲਾਵਾਂ ਸਥਾਨਕ ਕਬੱਡੀ ਦੀਆਂ ਟੀਮਾਂ ਅਜਾਦ ਕਬੱਡੀ ਕਲੱਬ ਅਤੇ ਸ਼ਹ       Read More ...


ਵਾਸ਼ਿੰਗਟਨ  — ਅਮਰੀਕੀ ਪ੍ਰਸ਼ਾਸਨ ਨੇ ਓਕਕ੍ਰੀਕ ਦੇ ਵਿਸਕਾਨਸਿਨ ਗੁਰਦੁਆਰਾ ਸਾਹਿਬ ਵਿਖੇ ਗੋਲੀਕਾਂਡ 'ਚ ਮਾਰੇ ਗਏ ਵਿਅਕਤੀਆਂ
ਤੇ ਪਰਿਵਾਰਾਂ ਨੂੰ 5 ਲੱਖ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।  ਇਹ ਸਹਾਇਤਾ ਅਜਿਹੇ ਮੌਕੇ 'ਤੇ ਦਿੱਤੀ ਗਈ ਹੈ ਜਦੋਂ ਗੁਰਦੁਆਰਾ ਸਾਹਿਬ 'ਚ ਗੋਲੀਕਾਂਡ 'ਚ ਮਾਰੇ ਗਏ ਵਿਅਕਤੀਆਂ ਦੀ ਯਾਦ 'ਚ ਚਾਰ ਦਿਨ ਦੇ ਸੇਵਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।


ਵਾਸ਼ਿੰਗਟਨ—ਅਮਰੀਕਾ ਵਿਚ ਸਿੱਖ ਭਾਈਚਾਰੇ ਨੇ ਓਕਕ੍ਰੀਕ ਗੁਰਦੁਆਰੇ 'ਚ ਹੋਈ ਗੋਲੀਬਾਰੀ ਦੇ ਪ੍ਰਭਾਵਿਤਾਂ ਨੂੰ ਆਰਥਕ ਮਦਦ ਦੇਣ ਸੰਬੰਧੀ
ਓਬਾਮਾ ਪਰਸ਼ਾਸਨ ਦੀ ਘੋਸ਼ਣਾ ਦੀ ਸੁਆਗਤ ਕੀਤਾ ਹੈ।
ਸਿੱਖ ਭਾਈਚਾਰੇ ਨੇ ਅਮਰੀਕਾ ਦੇ ਉਸ ਫੈਸਲੇ ਦੀ ਵੀ ਪ੍ਰਸ਼ੰਸਾ ਕੀਤੀ ਹੈ ਕਿ ਜਿਸ ਵਿਚ ਨਫਰਤ ਕਾਰਨ ਹੋਣ ਵਾਲੇ ਅਪਰਾਧਾਂ 'ਤੇ ਨਜ਼ਰ ਰੱਖਣ ਲਈ ਇਕ ਤੰਤਰ ਵਿਕਸਿਤ ਕਰਨ ਦੀ ਗੱਲ ਕਹੀ ਗਈ ਹੈ।
'ਸਿੱਖ ਕੌਂਸਲ ਆਨ ਰਿਲੀਜ਼ਨ ਐਂਡ ਐਜੂਕੇਸ਼ਨ' (ਸਕੋਰ) ਦੇ ਪ੍ਰਧਾਨ ਰਾਜਵੰਤ ਸਿੰਘ ਨੇ ਕਿਹਾ ਕਿ ਇਹ ਕੋਸ਼ਿਸ਼ ਅਮਰੀਕਾ 'ਚ ਰਹਿ ਰਹੇ ਸਿੱਖਾਂ ਦੇ ਲਈ ਬਹੁਤ ਮਾਇਨੇ ਰੱਖਦੀ ਹੈ ਅਤੇ ਸਿੱਖ ਭਾਈਚਾਰਾ ਅਮਰੀਕਾ ਦੀ ਇਸ ਪਹਿਲ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਿੱਖਾਂ ਨੂੰ ਅਮਰੀਕਾ ਵਿਚ ਇਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਦੀ ਮੌਜੂਦਗੀ ਅਤੇ ਅਮਰੀਕਾ ਦੇ ਵਿਕਾਸ ਲਈ ਉਨ੍ਹਾਂ ਦੇ ਯੋਗਦਾ       Read More ...ਵਾਸ਼ਿੰਗਟਨ  — ਅਮਰੀਕੀ ਪ੍ਰਸ਼ਾਸਨ ਨੇ ਓਕਕ੍ਰੀਕ ਦੇ ਵਿਸਕਾਨਸਿਨ ਗੁਰਦੁਆਰਾ ਸਾਹਿਬ ਵਿਖੇ ਗੋਲੀਕਾਂਡ 'ਚ ਮਾਰੇ ਗਏ ਵਿਅਕਤੀਆਂ ਤੇ ਪਰਿਵਾਰਾਂ ਨੂੰ 5 ਲੱਖ ਡਾਲਰ ਦੀ
ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।  ਇਹ ਸਹਾਇਤਾ ਅਜਿਹੇ ਮੌਕੇ 'ਤੇ ਦਿੱਤੀ ਗਈ ਹੈ ਜਦੋਂ ਗੁਰਦੁਆਰਾ ਸਾਹਿਬ 'ਚ ਗੋਲੀਕਾਂਡ 'ਚ ਮਾਰੇ ਗਏ ਵਿਅਕਤੀਆਂ ਦੀ ਯਾਦ 'ਚ ਚਾਰ ਦਿਨ ਦੇ ਸੇਵਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।[1] 2  >>    Last >>