ਕਹਿ ਰਵਿਦਾਸ ਨਿਦਾਨਿ ਦਿਵਾਨੇ

    ਸਿੱਖ ਲਹਿਰ ਸੁਤੰਤਰਤਾ, ਸਮਾਜਕ ਨਿਆਂ ਅਤੇ ਨਿਮਨ ਵਰਗ ਦੇ ਉੱਥਾਨ ਅਤੇ ਬਰਾਬਰੀ ਦੇ ਹੋਕੇ ਨਾਲ ਪੂਰੇ ਪੂਰਬੀ ਅਰਧ ਗੋਲੇ ’ਤੇ ਇੱਕ ਦਮ ਉਭਰੀ ਸੀ। ਇਹ ਲਹਿਰ ਪੂਰੀ ਮਨੁੱਖਤਾ ਨੂੰ ਹਰ ਤਰ੍ਹਾਂ ਨਾਲ ਬੁਲੰਦੀਆਂ ’ਤੇ ਪਹੁੰਚਾਉਣ ਵਾਲੀ ਲੀਡਰਸ਼ਿਪ ਪ੍ਰਦਾਨ ਕਰਨ ਦੀਆਂ ਸੰਭਾਵਨਾਵਾਂ ਨਾਲ ਓਤਪੋਤ ਸੀ। ਇਸ ਨੇ ਸੰਸਾਰ ਭਰ ਦੇ ਦਲਿਤਾਂ, ਦਮਿਤਾਂ ਅਤੇ ਸ਼ੋਸ਼ਤ ਲੋਕਾਂ ਦਾ ਝੰਡਾ ਬਣਨਾ ਸੀ। ਕਮਜ਼ੋਰ ਬੰਦੇ, ਭਾਈਚਾਰੇ ਜਾਂ ਦੇਸ਼ ਨੂੰ ਡਰਾਉਣ ਵਾਲੇ ਹਰ ਜਾਬਰ ਅਤੇ ਸਾਮਰਾਜੀਏ ਲਈ ਖ਼ੌਫ ਬਣਨਾ ਸੀ ਪਰ ਵਿਹਾਰਕ ਰੂਪ ਵਿੱ       Read More ...


ਅਕਬਰ ਬਾਦਸ਼ਾਹ ਦੇ ਜ਼ਮਾਨੇ ਤੋਂ ਮਿਲਦੀਆਂ ਹਨ ਮੌੜ ਕਲਾਂ ਦੀਆਂ ਪੈੜਾਂ

     ਪੱਚੀ ਹਜ਼ਾਰ ਜਨ ਸੰਖਿਆ ਅਤੇ ਪੰਜ ਹਜ਼ਾਰ ਏਕੜ ਭੂਮੀ ਵਾਲਾ ਮੌੜ ਕਲਾਂ ਵੰਸ਼ਾਵਲੀ ਦੇ ਹਿਸਾਬ ਨਾਲ ਬਹੁਤ ਪੁਰਾਣਾ ਪਿੰਡ ਹੈ। ਮਾਨ ਗੋਤਰ ਨੂੰ ਮੂਲ ਰੂਪ ਵਿੱਚ ਪਰਨਾਏ ਇਸ ਪਿੰਡ ਦਾ ਇਤਿਹਾਸਕ  ਪਾਤਰ ਤੱਖੂ ਗੜ੍ਹਗਜਨੀ ਤੋਂ ਮੁਸੀਬਤਾਂ ਸਹਿੰਦਾ ਇਸ ਧਰਤੀ ’ਤੇ ਆ ਟਿਕਿਆ। ਸਾਲ 1602 ਈ. ਵਿੱਚ ਤੱਖੂ ਦੀ ਵੰਸ਼ਾਵਲੀ ਦੇ ਵੇਰਵੇ ਮਿਲਣ ਲੱਗਦੇ ਹਨ। ਇਹ ਅਕਬਰ ਬਾਦਸ਼ਾਹ ਦੇ ਜ਼ਮਾਨੇ ਦੀ ਗੱਲ ਹੈ। ਤੱਖੂ  ਦੀਆਂ ਦੋ ਸ਼ਾਦੀਆਂ ਹੋਈਆਂ। ਪਹਿਲੀ ਬੀਵੀ ਦੀ ਕੁੱਖੋਂ ਆਸਾ, ਨਾਥੂ, ਰੁਘੂ, ਲੱਲਾ ਅਤੇ ਮਿਰਜ਼ਾ       Read More ... 

ਮੁਕਤਸਰ ਦੇ ਇਤਿਹਾਸਕ ਗੁਰਦੁਆਰੇ

         ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨਾਲ ਸਬੰਧਤ ਦੋ ਧਾਰਮਿਕ ਕੰਪਲੈਕਸ ਹਨ। ਇੱਕ ਗੁਰੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਜਿੱਥੇ ਚਾਰ ਗੁਰਦੁਆਰਾ ਸਾਹਿਬ ਸਥਿਤ ਹਨ ਅਤੇ ਦੂਸਰਾ ਟਿੱਬੀ ਸਾਹਿਬ ਹੈ ਜਿੱਥੇ ਤਿੰਨ ਗੁਰਦੁਆਰਾ ਸਾਹਿਬ ਸਥਿਤ ਹਨ।
ਕੰਪਲੈਕਸ ਸ੍ਰੀ ਟੁੱਟੀ ਗੰਢੀ ਸਾਹਿਬ
ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ: ਇਸ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਸੀ। ਇਹ ਬੇਦਾਵਾ ਗੁਰੂ ਜੀ ਤੋਂ ਬੇਮੁੱਖ ਹੋਏ ਸਿੰਘਾਂ ਨੇ ਉਨ੍ਹਾਂ ਨੂੰ ਲਿਖ ਕੇ ਦਿੱਤਾ ਸੀ। ਬਹੁਤ ਪੁਰਾਤਨ ਬਣੇ ਇਸ ਗੁਰਦੁਆਰਾ ਸਾਹਿਬ ਦਾ ਸਾਲ 1984 ਦੇ ਮੰਦ ਭਾਗੇ ਸਮੇਂ ਕਾਫ਼ੀ ਹਿੱਸਾ ਨੁਕਸਾਨਿਆ ਗਿਆ ਸੀ ਜਿਸ ਕਰਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਬਿਲਕੁੱਲ ਸਾਹਮਣੇ ਇੱਕ ਵਿਸ਼ਾਲ ਸਰੋਵਰ ਹੈ। ਜਿਸ       Read More ...


ਅਬਿ ਤੇ ਨਾਮ ਮੁਕਤਿਸਰ ਹੋਇ…

   ਜਦੋਂ ਕਿਤੇ ਸਿੱਖ ਇਤਿਹਾਸ ਵਿੱਚ ਖਿਦਰਾਣੇ ਦੀ ਢਾਬ ਦੀ ਗੱਲ ਹੁੰਦੀ ਹੈ ਤਾਂ ਕਈ ਇਤਿਹਾਸਕ ਕਹਾਣੀਆਂ ਦੀ ਚਰਚਾ ਮੁੜ ਸੁਰਜੀਤ ਹੋ ਜਾਂਦੀ ਹੈ। ਇਸ ਅਧਿਆਇ ਨੇ ਆਪਣੇ-ਆਪ ਵਿੱਚ ਕੀਮਤੀ ਘੜੀਆਂ ਦਾ ਵਰਣਨ ਸੰਜੋਇਆ ਹੋਇਆ ਹੈ। ਇੱਥੇ ਹੀ ਟੁੱਟੀ ਹੋਈ ਪ੍ਰੀਤ ਦੇ ਮੁੜ ਗੰਢਣ ਦੀ ਕਹਾਣੀ ਬਣਦੀ ਹੈ। ਇੱਕ ਦੇ ਸਵਾ-ਲੱਖ ਨਾਲ ਲੜਨ ਦੀ ਸਮਰੱਥਾ ਦਾ ਪ੍ਰਗਟਾਵਾ ਹੁੰਦਾ ਹੈ। ਸਿੱਖਾਂ ਦੀ ਡੋਲਦੀ ਪ੍ਰੀਤ ਸਾਹਮਣੇ ਆਉਂਦੀ ਹੈ। ਅਬਲਾ ਇਸਤਰੀ ਦਾ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਮਾਈ ਭਾਗ ਕੌਰ ਦੇ ਰੂਪ ਵਿੱਚ ਗੁਰੂ ਦੀ ਸਿੰਘਣੀ ਬਣ ਕੇ ਮੈਦਾਨੇ ਜੰਗ ਵਿੱਚ ਜੌਹਰ ਵਿਖਾਉਣ ਦਾ ਸਬੱਬ ਬਣਦਾ ਹੈ। ਮੁਗ਼ਲਾਂ ਦੇ ਟਿੱਡੀ ਦਲ ਅਤੇ ਸਿੱਖਾਂ ਵਿਚਕਾਰ ਅੰਤਲੀ ਲੜਾਈ ਅਤੇ ਹਿੰਦੁਸਤਾਨ ਦੀ ਤਾਕਤਵਰ ਫ਼ੌਜ ਦਾ ਹਾਰ ਕੇ ਮੈਦਾਨੇ ਜੰਗ ਵਿੱਚੋਂ ਛੱਡ ਪਿਛਲੇ ਪੈਰੀਂ ਨੱਠ ਜਾਣਾ, ਦਸਮ ਪਾਤਸ਼ਾਹ ਦੁਆਰਾ ਆਪਣੇ ਸ਼ਹੀਦ ਸਿੱਖਾਂ ਨੂੰ ਮਨਸਬਦਾਰੀਆਂ ਬਖ਼ਸ਼ਣੀਆਂ ਅਤੇ ਦਮਦਮਾ ਸਾਹਿਬ ਵਿਖੇ ਸ       Read More ...ਖਿਦਰਾਣੇ ਦੀ ਢਾਬ

ਖਿਦਰਾਣੇ ਦੀ ਢਾਬ

ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਂ ਖਿਦਰਾਣਾ ਸੀ ਅਤੇ ਇਸ ਜਗ੍ਹਾ 'ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤ੍ਹਾ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ ਤਾਂ ਥੱਲਿਓਂ ਪਾਣੀ ਹੀ ਇੰਨਾ ਖਾਰਾ ਨਿਕਲਦਾ ਕਿ ਉਹ ਪੀਣ ਯੋਗ ਨਾ ਹੁੰਦਾ। ਇਸ ਲਈ ਇਥੇ ਇਕ ਢਾਬ ਖੋਦਵਾਈ ਗਈ, ਜਿਸ ਵਿਚ ਬਰਸਾਤ ਦਾ ਪਾਣੀ ਜਮ੍ਹਾ ਕੀਤਾ ਜਾਂਦਾ ਸੀ ਅਤੇ ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਜਲਾਲਾਬਾਦ ਦਾ ਵਸਨੀਕ ਸੀ, ਜਿਸ ਕਰਕੇ ਇਸ ਦਾ ਨਾਂ ਖਿਦਰਾਣੇ ਦੀ ਢਾਬ ਮਸ਼ਹੂਰ ਸੀ।
ਇਸ ਜਗ੍ਹਾ 'ਤੇ ਦਸਮ ਪਾਤਿਸ਼ਾਹ ਗੁਰੂ ਗ       Read More ...


ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਛੇਵੀਂ

ਅੰਮ੍ਰਿਤਸਰ ਦੀ ਸਨਅਤੀ ਅਤੇ ਇਤਿਹਾਸਕ ਉਪ ਨਗਰੀ ਛੇਹਰਟਾ ਤੋਂ ਦੋ ਕਿਲੋਮੀਟਰ ਹਟਵਾਂ ਪਿੰਡ ਵਡਾਲੀ ਗੁਰੂ ਹੈ ਜਿਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ। ਵਡਾਲੀ ਗੁਰੂ ਦਾ ਪਹਿਲਾ ਨਾਂ ਵਡਾਲੀ ਨੱਤਾ ਸੀ, ਜਿਸ ''ਤੇ  ਨੱਤ ਬਰਾਦਰੀ ਦੇ ਜ਼ਿਮੀਂਦਾਰ ਕਾਬਜ਼ ਸਨ ਪਰ ਇਸ ਪਿੰਡ ਦੀ ਜ਼ਮੀਨ ਦੇ ਆਂਧੀ ਮਾਨ ਜਾਤੀ ਵਿਚ ਖਾਨ ਅਤੇ ਢੋਲ ਦੋ ਲੜਕੇ ਆਪਣੀ ਨਾਨਕੀ ਢੇਰੀ ਦੇ ਮਾਲਕ ਸਨ। ਮਾਲਵੇ ਦੇ ਪਿੰਡ ਮਾਨਾਂਵਾਲਾ ਦਾ ਖਾਨ ਅਤੇ ਢੋਲ ਦਾ ਪਿਤਾ ਇਥੇ ਕਬਜ਼ਾ ਲੈਣ ਆਇਆ ਪਰ ਨੱਤਾਂ ਨੇ ਉਸ ਦਾ ਕਤਲ ਕਰ ਦਿੱਤਾ। ਜਦੋਂ ਖਾਨ ਤੇ ਢੋਲ ਨੇ ਆ ਕੇ ਨੱਤਾ ਦੀ ਪੰਚਾਇਤ ਕੋਲ ਫਰਿਆਦ ਕੀਤੀ ਤਾਂ ਉਸ ਦੀ ਕਿਸੇ ਨਾ ਸੁਣੀ। ਖਾਨ ਤੇ ਢੋਲ ਦੀ ਮਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਪੇਸ਼ ਹੋ ਕੇ ਅਰਜ ਗੁਜ਼ਾਰੀ ਪਰ ਨੱਤਾਂ ਨੇ ਗੁਰੂ ਜੀ ਦੇ ਬਚਨਾਂ ਨੂੰ ਵੀ ਨਾ ਮੰਨਿਆ। ਇਸ ''ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਖਾਨ ਤੇ ਢੋਲ ਨੂੰ ਕਿਹਾ, ਜੇਕਰ ਇਹ ਇਸ ਤਰ੍ਹਾਂ ਕਬਜ਼ਾ ਨਹੀਂ       Read More ...
[1] 2  3  4   >>    Last >>