ਆਪਣੇ ਜਿਗਰ ਦੇ ਟੋਟਿਆਂ ਨੂੰ ਖਾਰੇ ਖੂਹਾਂ ਵਾਲੇ ਦੇਸ਼Read More ...


ਜਸਬੀਰ ਸਿੰਘ ਪੱਟੀRead More ...


ਆਪਣੇ ਮਤਹਿਤਾਂ Read More ...


ਜਤਿੰਦਰ ਪਨੂੰ
ਭਾਰਤ ਦੀ ਪੰਦਰਵੀਂ ਲੋਕ ਸਭਾ ਆਪਣੀ ਉਮਰ ਦੇ ਭਾਵੇਂ ਹਾਲੇ ਕੁਝ ਹਫਤੇ ਹੋਰ ਮਾਣਨ ਦਾ ਹੱਕ ਰੱਖਦੀ ਹੈ, ਪਰ ਹੁਣ ਇਸ ਨੇ ਕੋਈ ਸਮਾਗਮ ਨਹੀਂ ਕਰਨਾ। ਇਸ ਦੀ ਸਰਗਰਮੀ ਦਾ ਲਗਭਗ ਭੋਗ ਪੈ ਗਿਆ ਹੈ। ਬਾਹਲੇ ਖਾਸ ਹਾਲਾਤ ਪੈਦਾ ਹੋ ਜਾਣ ਤੇ ਇਸ ਦੀ ਕੋਈ ਬੈਠਕ ਐਮਰਜੈਂਸੀ ਮੀਟਿੰਗ ਕਰਨੀ ਪੈ ਜਾਵੇ, ਇਹੋ ਜਿਹੀ ਸਥਿਤੀ ਵੀ ਨਜ਼ਰ ਨਹੀਂ ਆ ਰਹੀ। ਇੱਕੀ ਫਰਵਰੀ ਦਾ ਦਿਨ ਇਸ ਦੀ ਵਿਦਾਇਗੀ ਦਾ ਦਿਨ ਬਣ ਗਿਆ ਅਤੇ ਇਸ ਮੌਕੇ ਦੀ ਕਾਰਵਾਈ ਇਸ ਤਰ੍ਹਾਂ ਜਾਪਦੀ ਸੀ, ਜਿਵੇਂ ਫਿਲਮਾਂ ਵਿੱਚ ਲੰਮੀ ਲੜਾਈ ਮਗਰੋਂ ਦੋ ਧਿਰਾਂ ਦਾ ਸਮਝੌਤਾ ਹੋ ਜਾਣ ਪਿੱਛੋਂ ਇੱਕ ਦੂਸਰੇ ਨਾਲ ਮੋਹ ਦਾ ਪ੍ਰਗਟਾਵਾ ਕਰਨ ਵਿੱਚ ਇਸ ਹੱਦ ਤੱਕ ਚਲੇ ਜਾਂਦੀਆਂ ਹਨ ਕਿ ਦਰਸ਼ਕਾਂ ਵਿੱਚੋਂ ਭਾਵਕ ਕਿਸਮ ਦੇ ਕੁਝ ਲੋਕ ਅੱਖਾਂ ਪੂੰਝਣ ਲੱਗ ਪੈਂਦੇ ਹਨ। ਉਨ੍ਹਾਂ ਨੂੰ ਸਾਰੀ ਫਿਲਮ ਵਿੱਚ ਹੁੰਦਾ ਰਿਹਾ ਛਿੱਤਰ-ਪੌਲਾ ਤੇ ਕੱਢੀਆਂ ਗਈਆਂ ਗੰਦੀਆਂ ਗਾਲ੍ਹਾਂ ਵੀ ਯਾਦ ਨਹੀਂ ਰਹਿੰਦੀਆਂ। ਇਹੋ ਕੁਝ ਪਾਰਲੀਮੈਂਟ ਦੇ ਆਖਰੀ ਦਿਨ ਹੋਇਆ ਹੈ।
ਕੀ ਇਹ ਛੋਟੀ ਜਿਹੀ ਗੱਲ ਸੀ ਕਿ ਵਿਰੋਧੀ ਧਿਰ ਦੀ ਜਿਹੜੀ ਲੀਡਰ ਸੁਸ਼ਮਾ ਸਵਰਾਜ ਨੇ       Read More ...


ਜਤਿੰਦਰ ਪਨੂੰ

ਆਜ਼ਾਦੀ ਦਾ ਦਿਨ ਆਇਆ ਤੇ ਲੰਘ ਗਿਆ ਹੈ। ਇਹ ਦਿਨ ਪਹਿਲਾਂ ਪਹਿਲ ਇੱਕ ਭਾਵਨਾ ਦਾ ਪ੍ਰਤੀਕ ਹੁੰਦਾ ਸੀ ਤੇ ਲੋਕ ਇਸ ਨੂੰ ਇੱਕ ਧਾਰਮਿਕ ਪੁਰਬ ਵਾਂਗ ਉਡੀਕਦੇ ਹੁੰਦੇ ਸਨ। ਸਾਨੂੰ ਯਾਦ ਹੈ ਕਿ ਆਜ਼ਾਦੀ ਤੋਂ ਦਸ-ਬਾਰਾਂ ਸਾਲ ਬਾਅਦ, ਜਦੋਂ ਅਸੀਂ ਅਜੇ ਬੱਚੇ ਸਾਂ, ਕਈ ਬਜ਼ੁਰਗ ਹਾਓਕਾ ਭਰ ਕੇ ਆਖਿਆ ਕਰਦੇ ਸਨ ਕਿ ਸਾਡੇ ਟੱਬਰ ਦਾ ਭਾਵੇਂ ਫਲਾਣਾ ਜੀਅ ਵੀ ਇਸ ਆਜ਼ਾਦੀ ਦੇ ਲੇਖੇ ਲੱਗ ਗਿਆ ਤੇ ਕਈ ਹੋਰ ਵੀ ਜਾਨਾਂ ਗੁਆ ਬੈਠੇ, ਪਰ ਚਲੋ, ਦੇਸ਼ ਆਜ਼ਾਦ ਤਾਂ ਇੱਕ ਵਾਰੀ ਹੋ ਗਿਆ। ਉਨ੍ਹਾਂ ਨੂੰ ਆਪਣਿਆਂ ਦੇ ਗਿਆਂ ਦਾ ਝੋਰਾ ਵੀ ਮਹਿਸੂਸ ਹੁੰਦਾ ਤੇ ਆਪਣੇ ਦੇਸ਼ ਦੇ ਗੁਲਾਮੀ ਦੇ ਸੰਗਲ ਕੱਟੇ ਜਾਣ ਦੀ ਤਸੱਲੀ ਵੀ ਹੁੰਦੀ ਸੀ। ਸਕੂਲਾਂ ਵਿੱਚ ਵੀ ਮਾਸਟਰ ਸਿਰਫ ਛੁੱਟੀ ਨਹੀਂ ਸਨ ਕਰ ਕੇ ਤੋਰ ਦੇਂਦੇ, ਆਪਣੀ ਸਮਝ ਦੇ ਮੁਤਾਬਕ ਬੱਚਿਆਂ ਨੂੰ ਆਜ਼ਾਦੀ ਦੀ ਲੜਾਈ ਬਾਰੇ ਦੱਸਦੇ ਹੁੰਦੇ ਸਨ ਤੇ ਫਿਰ ਇਹ ਵੀ ਕਹਿੰਦੇ ਸਨ ਕਿ ਦੇਸ਼ ਭਗਤਾਂ ਨੇ ਕੁਰਬਾਨੀ ਕੀਤੀ, ਹੁਣ ਦੇਸ਼ ਦੀ ਤਰੱਕੀ ਤੁਸੀਂ ਬੱਚਿਆਂ ਨੇ ਕਰਨੀ ਹੈ। ਬਾਹਲਾ ਸਮਾਂ ਨਹੀਂ ਸੀ ਗੁਜ਼ਰਿਆ ਤੇ ਇਹ ਗੱਲਾਂ ਸੁਣਨ ਦੀ ਥਾਂ ਆਜ਼ਾਦੀ ਨੂੰ ਸਿਰਫ ਛੁੱ       Read More ...


ਜਤਿੰਦਰ ਪਨੂੰ
ਪਾਕਿਸਤਾਨੀ ਫੌਜ ਦੇ ਇੱਕ ਕਮਾਂਡੋ ਦਸਤੇ ਵੱਲੋਂ ਭਾਰਤੀ ਇਲਾਕੇ ਵਿੱਚ ਆਣ ਕੇ ਪੰਜ ਫੌਜੀ ਜਵਾਨਾਂ ਨੂੰ ਮਾਰ ਦੇਣ ਦੀ ਕਾਰਵਾਈ ਤੋਂ ਸਾਰੇ ਭਾਰਤ ਦੇ ਲੋਕ ਰੋਹ ਵਿੱਚ ਹਨ। ਕਿਸੇ ਵੀ ਜਿਊਂਦੀ ਕੌਮ ਲਈ ਇਸ ਗੱਲੋਂ ਉੱਬਲ ਪੈਣਾ ਸੁਭਾਵਕ ਹੈ। ਅਸੀਂ ਵੀ ਇਸ ਰੋਹ ਤੋਂ ਬਾਹਰ ਨਹੀਂ ਹੋ ਸਕਦੇ। ਇਹ ਉਬਾਲ ਭਾਰਤ ਦੀ ਸਰਕਾਰ ਦੇ ਕੁਚੱਜ ਨੇ ਹੋਰ ਵਧਾ ਦਿੱਤਾ ਸੀ। ਰੱਖਿਆ ਮੰਤਰੀ ਨੇ ਪਾਰਲੀਮੈਂਟ ਵਿੱਚ ਜਿਹੜਾ ਪਹਿਲਾ ਬਿਆਨ ਦਿੱਤਾ, ਉਹ ਪਾਕਿਸਤਾਨੀ ਫੌਜ ਦੇ ਕਮਾਂਡਰਾਂ ਨੂੰ ਇਹ ਕਹਿਣ ਦਾ ਰਾਹ ਦੇਂਦਾ ਸੀ ਕਿ ਕਾਤਲ ਉਨ੍ਹਾਂ ਦੀ ਫੌਜ ਦੀ ਵਰਦੀ ਵਿੱਚ ਵੀ ਹੋਣ ਤਾਂ ਬਾਕਾਇਦਾ ਫੌਜੀ ਨਹੀਂ ਸਨ। ਸਾਰੇ ਦੇਸ਼ ਵਿੱਚ ਰੋਸ ਪ੍ਰਗਟ ਹੋਣ ਮਗਰੋਂ ਰੱਖਿਆ ਮੰਤਰੀ ਅਗਲਾ ਬਿਆਨ ਲੈ ਆਇਆ ਕਿ ਉਹ ਪਾਕਿਸਤਾਨੀ ਫੌਜ ਦੇ ਸਪੈਸ਼ਲ ਦਸਤੇ ਦੇ ਕਮਾਂਡੋ ਸਨ ਤੇ ਤਾਜ਼ਾ ਸੂਚਨਾ ਭਾਰਤੀ ਫੌਜ ਦੇ ਕਮਾਂਡਰ ਨੇ ਮੌਕੇ ਦਾ ਦੌਰਾ ਕਰਨ ਦੇ ਬਾਅਦ ਦਿੱਤੀ ਹੈ। ਅਸਲੀਅਤ ਕੁਝ ਹੋਰ ਵੀ ਨਿਕਲਦੀ ਸੁਣੀ ਹੈ। ਇਹ ਗੱਲ ਕਹੀ ਜਾ ਰਹੀ ਹੈ ਕਿ ਪਹਿਲਾ ਬਿਆਨ ਰੱਖਿਆ ਮੰਤਰੀ ਨੇ ਦਿੱਤਾ ਜ਼ਰੂਰ ਸੀ, ਪਰ ਉਸ ਦਾ ਲਿਖਿਆ ਨਹੀ       Read More ...


ਜਤਿੰਦਰ ਪਨੂੰ
ਬਰਤਾਨੀਆ ਦੀ ਧਰਤੀ ਉੱਤੇ ਵਿਚਰਦਿਆਂ ਜਿਸ ਸਵਾਲ ਦਾ ਸਭ ਤੋਂ ਵੱਧ ਸਾਹਮਣਾ ਇਸ ਹਫਤੇ ਦੌਰਾਨ ਇਸ ਲੇਖਕ ਨੂੰ ਕਰਨਾ ਪਿਆ, ਉਹ ਉੱਤਰ ਪ੍ਰਦੇਸ਼ ਦੀ ਛੋਟੀ ਜਿਹੀ ਉਮਰ ਦੀ ਸਬ ਡਵੀਜ਼ਨ ਅਫਸਰ ਬੀਬੀ ਦੁਰਗਾ ਸ਼ਕਤੀ ਨਾਗਪਾਲ ਦੇ ਬਾਰੇ ਹੁੰਦਾ ਸੀ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਰੇੜਕਾ ਕਿਸ ਗੱਲ ਦਾ ਹੈ ਤੇ ਜਾਂ ਫਿਰ ਇਹ ਕਿ ਉਸ ਕੁੜੀ ਦਾ ਹੁਣ ਬਣੇਗਾ ਕੀ? ਜਿਹੜੀ ਗੱਲ ਪਹਿਲੇ ਦਿਨ ਕਹੀ ਜਾ ਸਕਦੀ ਸੀ, ਉਹ ਭਾਰਤ ਦੇ ਸਭ ਤੋਂ ਵੱਡੇ ਰਾਜ ਦੇ ਛੋਟੀ ਉਮਰ ਦੇ ਮੁੱਖ ਮੰਤਰੀ ਅਖਿਲੇਸ਼ ਸਿੰਘ ਯਾਦਵ ਨੇ ਦੋ ਦਿਨ ਲੰਘਾ ਕੇ ਕਹੀ ਕਿ ਉਸ ਬੀਬੀ ਦੇ ਖਿਲਾਫ ਕਾਰਵਾਈ ਜਾਇਜ਼ ਸੀ। ਆਖਰ ਉਹ ਮੁਲਾਇਮ ਸਿੰਘ ਦਾ ਪੁੱਤਰ ਹੈ, ਜਿਹੜਾ ਸਾਰੀ ਉਮਰ ਹਰ ਗੱਲ ਰਾਜਨੀਤੀ ਦੀ ਤੱਕੜੀ ਨਾਲ ਤੋਲ ਕੇ ਤੇ ਉਸ ਬਾਰੇ ਇਹ ਸੋਚ ਕੇ ਬੋਲਦਾ ਰਿਹਾ ਹੈ ਕਿ ਇਸ ਨਾਲ ਲਾਭ ਕੀ ਹੋਵੇਗਾ ਤੇ ਨੁਕਸਾਨ ਕੀ? ਮੁਲਾਇਮ ਸਿੰਘ ਯਾਦਵ ਨੇ ਇੱਕ ਵਾਰ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਅਮਰ ਮਣੀ ਤ੍ਰਿਪਾਠੀ ਨਾਂਅ ਦੇ ਮੰਤਰੀ ਨੂੰ ਮਧੂਮਿਤਾ ਸ਼ੁਕਲਾ ਨਾਂਅ ਦੀ ਕੁੜੀ ਦੇ ਕਤਲ ਦੇ ਦੋਸ਼ ਵਿੱਚ ਫੜਿਆ ਕਿਉਂ ਨਹੀਂ ਜਾਂਦਾ, ਪਰ ਉਸੇ ਮੰਤਰ       Read More ...ਜਤਿੰਦਰ ਪਨੂੰ

ਭਾਰਤ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ, ਕਾਂਗਰਸ ਪਾਰਟੀ, ਦੇ ਸਿਖਰਲੇ ਆਗੂਆਂ ਵਿਚੋਂ ਇੱਕ ਗਿਣੇ ਜਾ ਸਕਦੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਪਾਰਲੀਮੈਂਟ ਦੀ ਆਪਣੀ ਹੀ ਪਾਰਟੀ ਦੀ ਇੱਕ ਮੈਂਬਰ ਬੀਬੀ ਜੈਅੰਤੀ ਨਟਰਾਜਨ ਬਾਰੇ ਇੱਕ ਟਿਪਣੀ ਕਰ ਦਿੱਤੀ ਹੈ। ਟਿਪਣੀ ਇੱਕ ਦਮ ਭੱਦੀ ਜਾਪਦੀ ਹੈ। ਜਿਸ ਦੇ ਖਿਲਾਫ ਟਿਪਣੀ ਕੀਤੀ ਗਈ ਹੈ, ਉਹ ਬੀਬੀ ਕਹਿੰਦੀ ਹੈ ਕਿ ਦਿਗਵਿਜੇ ਸਿੰਘ ਨੇ ਇਸ ਤਰ੍ਹਾਂ ਕਰ ਕੇ ਉਸ ਦੀ ਸਿਫਤ ਕਰਨ ਦੇ ਪੱਖੋਂ ਕਮਾਲ ਕਰ ਦਿੱਤੀ ਹੈ ਤੇ ਉਸ ਦਾ ਮਾਣ ਵਧਾਇਆ ਹੈ। ਉਸ ਨੂੰ ਕੋਈ ਇਤਰਾਜ਼ ਨਹੀਂ ਤੇ ਦੂਸਰੇ ਲੋਕ ਦਿਗਵਿਜੇ ਦੀ ਇਹੋ ਟਿਪਣੀ ਲੈ ਕੇ ਉਸ ਉੱਤੇ ਬਦਤਮੀਜ਼ੀ ਦਾ ਦੋਸ਼ ਲਾ ਰਹੇ ਹਨ। ਇਹ ਵੀ ਕਮਾਲ ਦੀ ਰਾਜਨੀਤੀ ਹੈ। ਆਖਿਆ ਦਿਗਵਿਜੇ ਸਿੰਘ ਨੇ ਇਹ ਕਿ ਮੈਂ ਉਹ ਪਾਰਖੂ ਅੱਖ ਵਾਲਾ ਜੌਹਰੀ ਹਾਂ, ਜਿਹੜਾ ਖੋਟੇ-ਖਰੇ ਦੀ ਪਛਾਨ ਕਰਨੀ ਜਾਣਦਾ ਹਾਂ ਤੇ ਇਸੇ ਪਰਖ ਦੇ ਆਧਾਰ ਉੱਤੇ ਕਹਿ ਸਕਦਾ ਹਾਂ ਕਿ ਸਾਡੀ ਪਾਰਲੀਮੈਂਟ ਮੈਂਬਰ ਜੈਅੰਤੀ ਨਟਰਾਜਨ ਸੌ ਫੀਸਦੀ ‘ਟੰਚ ਮਾਲ’ ਹੈ। ਕਿਸੇ ਵੀ ਔਰਤ ਬਾਰੇ ਇਹੋ ਜਿਹੇ ਸ਼ਬਦ       Read More ...[1]