ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਸੂਰਜ ਮੁਨੀ ਦਾ ਕਤਲ
Category: Current Issues
12 ਜੂਨ 2012: ਫਰਵਰੀ ਮਹੀਨੇ ਡੱਬਵਾਲੀ ਨੇੜਿਓ ਇਤਰਾਜ਼ ਯੋਗ ਹਾਲਤ ਮਿਲੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਪੀਲੀ ਬੰਗਾ ਦੇ ਸਾਧ ਸੂਰਜਮੁਨੀ ਦਾ ਕਤਲ ਹੋ ਗਿਆ । ਜਿਸ ਵਿੱਚ ਤਿੰਨ ਸਿੱਖ ਨਾਮਜਦ ਕੀਤੇ ਗਏ ।
ਰਾਜਸਥਾਨ ਪੱਤਰਿਕਾ ਮੁਤਾਬਿਕ ਜਦੋਂ ਸੂਰਜ ਮੁਨੀ ਆਪਣੇ ਡੇਰੇ ਵਿੱਚ ਮੰਜੇ ਤੇ ਬੈਠਾ ਸੀ ਉਦੋਂ ਜਾਨ ਲੇਵਾ ਹਮਲਾ ਹੋਇਆ ਅਤੇ ਤਲਵਾਰਾਂ ਨਾਲ ਉਸਦੀ ਬੋਟੀ ਬੋਟੀ ਕਰ ਦਿੱਤੀ । ਕਤਲ ਮਗਰੋਂ ਤਿੰਨ ਵਿਅਕਤੀ ਨਿਰਮਲ ਸਿੰਘ ਨਿਵਾਸੀ ਖਰਲੀਆ , ਸੇਵਕ ਸਿੰਘ ਨਿਵਾਸੀ ਧੂਰਕੋਟ ( ਬਰਨਾਲਾ ਅਤੇ ਨਗਿੰਦਰ ਸਿੰਘ ਨਿਵਾਸੀ ਸਹਿਣਾ ( ਬਰਨਾਲਾ) ਗ੍ਰਿਫ਼ਤਾਰ ਕੀਤਾ ਹੈ।
ਖ਼ਬਰ ਮੁਤਾਬਿਕ ਇਹ ਵਿਅਕਤੀ ਕਤਲ ਕਰਨ ਮਗਰੋਂ ਇੱਕ ਧਾਰਮਿਕ ਸਥਾਨ ਵਿੱਚ ਚਲੇ ਗਏ ਜਿੱਥੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।
ਜਦਕਿ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਕਤਲ ਮਗਰੋਂ ਇਹ ਤਿੰਨ ਸਿੰਘ ਨੇੜੇ ਹੀ ਸਥਿਤ ਨਿਹੰਗ ਸਿੰਘਾਂ ਦੀ ਛਾਉਣੀ ਵਿੱਚ ਚਲੇ ਗਏ ਪ੍ਰਬੰਧਕਾਂ ਨੂੰ ਪੁਲੀਸ ਸੱਦਣ ਲਈ ਕਿਹਾ । ਭਾਵੇਂ ਪ੍ਰਬੰਧਕਾਂ ਨੇ ਅਜਿਹਾ ਕਰਨ ਤੋਂ ਇਨਕਾਰ ਦਿੱਤਾ ਪਰ ਸੂਹ ਮਿਲਣ ਦੇ ਪੁਲੀਸ ਉੱਥੇ ਆ ਪਹੁੰਚੀ ਅਤੇ ਜਿੱਥੇ ਇਹ ਤਿੰਨ ਸਿੰਘ ਪੁਲੀਸ ਦੀ ਗੱਡੀ ਵਿੱਚ ਆਪ ਜਾ ਚੜੇ ।
ਸੰਤ ਦਾਦੂਵਾਲ ਨੇ ਕਿਹਾ ਕਿ ਇਹਨਾਂ ਤਿੰਨ ਸਿੰਘਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਇਸ ਦੋਖੀ ਨੂੰ ਬਖਸਿਆ ਨਹੀਂ ਜਾਵੇਗਾ ।
ਸੂਰਜਮੁਨੀ ਸਿੱਖ ਭਾਵਨਾਵਾਂ ਭੜਕਾਉਣ ਦੇ ਮੁਕੱਦਮੇ ਕਾਰਨ ਜੇਲ੍ਹ ਵਿੱਚੋਂ ਕੁਝ ਦਿਨ ਪਹਿਲਾਂ ਹੀਂ ਜ਼ਮਾਨਤ ਤੇ ਬਾਹਰ ਆਇਆ ਸੀ।
June 12, 2012
ਵਿਸ਼ਾ: Disrespect to Guruji, Rajasthan, Suraj Muni
