ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ ਹੇਠ ਸੱਤ ਸਾਲ ਕੈਦ

 

ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ ਹੇਠ ਸੱਤ ਸਾਲ ਕੈਦ

 

     ਇੱਥੋਂ ਦੀ ਇੱਕ ਅਦਾਲਤ ਨੇ ਇੱਕ ਸਕੂਲੀ ਵਿਦਿਆਰਣ ਨਾਲ ਬਲਾਤਕਾਰ ਦੇ ਦੋਸ਼ ਹੇਠ ਅਮਨਦੀਪ ਨੂੰ ਸੱਤ ਸਾਲ ਦੀ ਸਜ਼ਾ ਅਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਕੇਸ ਦੀ ਸੁਣਵਾੲੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਸ਼ੂ ਸ਼ੁਕਲਾ ਨੇ ਕੀਤੀ ਹੈ। ਅਦਾਲਤ ਨੇ ਬਲਾਤਕਾਰ ਦੇ ਦੋਸ਼ਾਂ ਦੀ ਸੁਣਵਾੲੀ ਫਾਸਟ ਟਰੈਕ ਅਧੀਨ ਕੀਤੀ ਗੲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਅਮਨਦੀਪ ਪੀਡ਼ਤ ਲਡ਼ਕੀ ਦੇ ਗੁਆਂਢ ’ਚ ਰਹਿੰਦਾ ਸੀ ਅਤੇ ੳੁਹ ਲਡ਼ਕੀ ਦੇ ਭਰਾ ਦਾ ਦੋਸਤ ਵੀ ਸੀ। 28 ਅਕਤੂਬਰ 2013 ਨੂੰ ਲਡ਼ਕੀ ਜਦੋਂ ਸਵੇਰੇ ਸੱਤ ਵਜੇ ਸਕੂਲ ਨੂੰ ਪਡ਼੍ਹਣ ਜਾ ਰਹੀ ਸੀ ਤਾਂ ਅਮਨਦੀਪ ਨੇ ੳੁਸ ਜਬਰੀ ਚੁੱਕ ਲਿਆ ਅਤੇ ਬਾਅਦ ’ਚ ੳੁਸ ਨਾਲ ਬਲਾਤਕਾਰ ਕੀਤਾ ਸੀ।
ਇਸ ਤੋਂ ਬਾਅਦ ੳੁਸ ਨੇ ਲਡ਼ਕੀ ਨੂੰ ਸਕੂਲ ਛੱਡ ਦਿੱਤਾ ਸੀ। ਸੌਲਾਂ ਸਾਲਾ ਪੀਡ਼ਤ ਵਿਦਿਆਰਥਣ ਨੇ ਸਾਰੀ ਗੱਲ ਆਪਣੀ ਅਧਿਆਪਕ ਨੂੰ ਸੁਣਾ ਦਿੱਤੀ ਸੀ। ਅਧਿਆਪਕਾਂ ਵੱਲੋਂ ਮਾਮਲੇ ਦੀ ਜਾਣਕਾਰੀ ੳੁਸ ਦੇ ਮਾਪਿਆਂ ਨੂੰ ਦੇਣ ’ਤੇ ਪੁਲੀਸ ਕੋਲ ਪਰਚਾ ਦਰਜ ਕਰਾਇਆ ਗਿਆ ਸੀ। ਵਿਦਿਆਰਥਣ ਦਾ ਮੈਡੀਕਲ ਵੀ ਕਰਾਇਆ ਗਿਆ ਸੀ ਜਿਸ ਤੋਂ ਬਲਾਤਕਾਰ ਦੀ ਪੁਸ਼ਟੀ ਹੋ ਗੲੀ ਸੀ। ਪੁਲੀਸ ਨੇ ਮੁਲਜ਼ਮ ਅਮਨਦੀਪ ਸਿੰਘ (28) ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਹਾੳੂਸਿੰਗ ਬੋਰਡ ਕਲੋਨੀ ’ਚ ਰਹਿ ਰਿਹਾ ਸੀ ਤੇ ਹੁਣ ਮਾਡਲ ਜੇਲ੍ਹ ਬੁਡ਼ੈਲ ’ਚ ਬੰਦ ਹੈ।
ਦੱਸਣਯੋਗ ਹੈ ਕਿ ਚੰਡੀਗਡ਼੍ਹ ’ਚ ਬਲਾਤਕਾਰ ਦੇ ਕੇਸਾਂ ਦਾ ਜਲਦ ਨਿਬੇਡ਼ਾ ਫਾਸਟ ਟਰੈਕ ਅਦਾਲਤ ਰਾਹੀਂ ਕੀਤਾ ਜਾ ਰਿਹਾ ਹੈ। ਯੂਟੀ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਅਜਿਹੇ ਕੇਸਾਂ ਦੀ ਸੁਣਵਾੲੀ ਪਹਿਲ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਲੰਘੇ ਸਾਲ’ਚ ਫਾਸਟ ਟਰੈਕ ਅਦਾਲਤ ’ਚ ਨਿਪਟਾਏ ਕੇਸਾਂ ਦੀ ਗਿਣਤੀ ੲਿੱਕ ਦਰਜਨ ਨੂੰ ਟੱਪ ਗੲੀ ਹੈ।

ਫਾਸਟ ਟਰੈਕ ਅਦਾਲਤ ਵੱਲੋਂ ਕੀਤੇ ਗਏ ਫ਼ੈਸਲਿਆਂ ਦਾ ਵੇਰਵਾ

26 ਫਰਵਰੀ: ਨਾਬਾਲਗ ਨਾਲ ਛੇਡ਼ਛਾਡ਼ ਦੇ ਮਾਮਲੇ ’ਚ ਤਿੰਨ ਸਾਲ ਦੀ ਸਜ਼ਾ
21 ਮਾਰਚ: ਦਹੇਜ ਹੱਤਿਆ ਦੇ ਕੇਸ ’ਚ ਦਸ ਸਾਲ ਦੀ ਸਜ਼ਾ
9 ਅਪਰੈਲ: ਨਾਬਾਲਗ ਨਾਲ ਬਲਾਤਕਾਰ ਦੇ ਕੇਸ ’ਚ ਸੱਤ ਸਾਲ ਦੀ ਸਜ਼ਾ
11 ਅਪਰੈਲ: ਬੇਟੀ ਨਾਲ ਬਲਾਤਕਾਰ ਦੇ ਦੋਸ਼ ’ਚ ਸੱਤ ਸਾਲ ਕੈਦ
6 ਮੲੀ: ਨਾਬਾਲਗ ਨਾਲ ਬਲਾਤਕਾਰ ਦੇ ਕੇਸ ’ਚ ਸੱਤ ਸਾਲ ਸਜ਼ਾ
14 ਮੲੀ: ਬਲਾਤਕਾਰ ਕੇਸ ’ਚ ਸੱਤ ਸਾਲ ਲੲੀ ਜੇਲ੍ਹ 5 ਅਗਸਤ: ਮਤਰੇੲੀ ਬੇਟੀ ਨਾਲ ਬਲਾਤਕਾਰ ਦੇ ਕੇਸ ’ਚ ਕੈਦ
24 ਸਤੰਬਰ: ਬੱਚੇ ਨਾਲ ਕੁਕਰਮ ਦੇ ਦੋਸ਼ੀ ਨੂੰ ਜੇਲ੍ਹ ਭੇਜਿਆ
19 ਨਵੰਬਰ: ਨੂੰਹ ਦੀ ਹੱਤਿਆ ਦੇ ਕੇਸ ’ਚ ਜੇਲ੍ਹ
23 ਨਵੰਬਰ: ਪੰਜ ਸਾਲਾ ਬੱਚੀ ਨਾਲ ਬਲਾਤਕਾਰ ਦਾ ਦੋਸ਼ੀ ਜੇਲ੍ਹ ਭੇਜਿਆ
4 ਦਸੰਬਰ: ਕੁਕਰਮ ਦੇ ਦੋਸ਼ ’ਚ ਦਸ ਸਾਲ ਦੀ ਸਜ਼ਾ
16 ਦਸੰਬਰ: ਮੰਦਬੁੱਧੀ ਬੱਚੀ ਨਾਲ ਛੇਡ਼ਛਾਡ਼ ਦੇ ਕੇਸ ’ਚ ਦਸ ਸਾਲ ਜੇਲ੍ਹ