ਚੰਡੀਗੜ੍ਹ- ਇਸ ਗੱਲ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇਰਾਕ 'ਚ ਭਾਰਤੀ ਨੌਜਵਾਨਾਂ ਨੂੰ ਅਗਵਾ ਕੀਤਾ ਗਿਆ ਹੈ। ਇਰਾਕ 'ਚ ਅਗਵਾ ਪੰਜਾਬ ਦੇ 53 ਨੌਜਵਾਨਾਂ ਸਮੇਤ 165 ਭਾਰਤੀਆਂ ਦੀ ਘਰ ਵਾਪਸੀ ਦਾ ਰਸਤਾ ਸਾਫ ਹੋ ਗਿਆ ਹੈ। ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਦੇ ਨਿਰਦੇਸ਼ 'ਤੇ ਇਰਾਕ 'ਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਹਰਕਤ 'ਚ ਆਏ ਅਤੇ ਉਨ੍ਹਾਂ ਨੇ ਬੁੱਧਵਾਰ ਨੂੰ ਕੰਸਟਰਕਸ਼ਨ ਕੰਪਨੀ ਪਹੁੰਚ ਕੇ ਵਿਵਾਦ ਨੂੰ ਹੱਲ ਕਰ ਲਿਆ ਹੈ। 

ਕਰਮਚਾਰੀਆਂ ਦੇ ਟਿਕਟ ਦਾ ਖਰਚ ਭਾਰਤ ਸਰਕਾਰ ਚੁੱਕੇਗੀ। ਦਸ ਫਰਵਰੀ ਤੱਕ ਕਰਮਚਾਰੀਆਂ ਦੇ ਭਾਰਤ ਵਾਪਸ ਆਉਣ ਦੀ ਉਮੀਦ ਹੈ। ਇਰਾਕ 'ਚ ਬਸਰਾ ਸਪੋਰਟਸ ਸਿਟੀ ਸਥਿਤ ਅਲ ਜਬੂਰੀ ਕੰਸਟਰਕਸ਼ਨ ਕੰਪਨੀ 'ਚ ਕੰਮ ਕਰ ਰਹੇ 165 ਭਾਰਤੀਆਂ ਨੂੰ ਲੱਗਭਗ ਇਕ ਸਾਲ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਸੀ। ਇਰਾਕ 'ਚ ਅਗਵਾ ਵਰਕਰਾਂ ਨੇ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਬਣਾ ਕੇ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਸੀ। ਸੁਸ਼ਮਾ ਨੇ ਕਰਮਚਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਇਰਾਕ 'ਚ ਕੰਮ ਕੀਤਾ ਹੈ ਤਾਂ ਉਸ ਦੀ ਵੀਡੀਓ ਭੇਜਣ। ਕਰਮਚਾਰੀਆਂ ਨੇ ਸਟੇਡੀਅਮ ਅਤੇ ਹੋਟਲ ਨਿਰਮਾਣ ਦਾ ਵੀਡੀਓ ਭੇਜ ਦਿੱਤਾ। ਇਰਾਕ 'ਚ ਫਸੇ ਕਰਮਚਾਰੀਆਂ ਨੂੰ ਇਸ ਦਾ ਗੱਲ ਦਾ ਸ਼ੱਕ ਹੈ ਕਿ ਉਨ੍ਹਾਂ ਨੂੰ ਆਪਣੀ ਮਿਹਤਨ ਦੀ ਕਮਾਈ ਨਹੀਂ ਮਿਲ ਸਕੇਗੀ ਪਰ ਘਰ ਵਾਪਸ ਜਾਣ ਦੀ ਖੁਸ਼ੀ ਜ਼ਿਆਦਾ ਹੈ।