ਕੱਲ੍ਹ ਗਿੱਦੜਬਾਹਾ ਦੇ 42 ਪਿੰਡਾਂ ਵੱਲੋਂ ਸ੍ਰੋਮਣੀ ਅਕਾਲੀ ਦਲ ਦਾ ਪੂਰੀ ਤਰਾਂ ਕੀਤਾ ਬਾਈਕਾਟ

ਕੱਲ੍ਹ ਗਿੱਦੜਬਾਹਾ ਦੇ 42 ਪਿੰਡਾਂ ਵੱਲੋਂ ਸ੍ਰੋਮਣੀ ਅਕਾਲੀ ਦਲ ਦਾ ਪੂਰੀ  ਤਰਾਂ ਕੀਤਾ ਬਾਈਕਾਟ..

     ਕੱਲ੍ਹ 15 ਅਕਤੂਬਰ 2015 ਪੰਜਾਬ ਬੰਦ ਦੇ ਸੱਦੇ ਤੇ ਚੰਡੀਗੜ੍ਹ – ਅਬੋਹਰ ਰੋਡ ਤੇ ਗਿੱਦੜਬਾਹਾ ਦੇ 42 ਪਿੰਡਾਂ ਦਾ ਧਰਨਾ ਸੀ।ਜਿਸ ਵਿੱਚ ਮਤਾ ਪਾ ਕੇ ਸਾਰੇ ਪਿੰਡਾਂ ਦੀ ਸੰਗਤ ਨੇ ਸ੍ਰੋਮਣੀ ਅਕਾਲੀ ਦਲ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦਿੱਤਾ ਹੈ।ਅਤੇ ਕਮੇਟੀ ਦੇ ਆਹੁਦੇਦਾਰਾਂ ਨੇ ਵੀ ਸ੍ਰੋਮਣੀ ਅਕਾਲੀ ਦਲ ਤੋਂ ਅਸਤੀਫੇ ਦੇ ਦਿੱਤੇ ਹਨ।ਉੱਥੋਂ ਦੇ ਸ੍ਰੋਮਣੀ ਕਮੇਟੀ ਦੇ ਖਾਸ ਆਹੁਦੇਦਾਰ ਗੁਰਪਾਲ ਸਿੰਘ ਗੋਰਾ ਨੇ ਕਿਹਾ ਕਿ ਉਹ ਆਪਣੇ ਮਨ ਦੀ ਆਵਾਜ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪਣੀ ਭਾਵਨਾ ਨੂੰ ਸਮਝਦੇ ਹੋਏ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਆਹੁਦਿਆਂ ਤੋ ਅਸਤੀਫਾ ਦਿੰਦਾ ਹਾਂ।ਅਤੇ ਪੂਰੀ ਤਰਾਂ ਨਾਲ ਬਾਈਕਾਟ ਕਰਦਾ ਹਾਂ।ਉੱਥੋਂ ਦੇ ਹੀ ਇੱਕ ਸ੍ਰੋਮਣੀ ਅਕਾਲੀ ਦਲ ਦਾ ਕੌਂਸਲਰ ਮਾਧੋ ਦਾਸ ਨੇ ਅਤੇ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਰਨਲ ਸਕੱਤਰ ਨੇ ਵੀ ਆਪਣੇ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।ਅਤੇ ਉਹਨਾਂ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਵੀ ਮੰਗ ਕੀਤੀ।